HomePatiala newsਦਿ ਯੰਗ ਸਟਾਰ ਵੈਲਫੇਅਰ ਕਲੱਬ ਵੱਲੋਂ ਲਗਾਏ ਗਏ ਪੌਦੇ- ਮੇਅਰ

ਦਿ ਯੰਗ ਸਟਾਰ ਵੈਲਫੇਅਰ ਕਲੱਬ ਵੱਲੋਂ ਲਗਾਏ ਗਏ ਪੌਦੇ- ਮੇਅਰ

- Advertisement -spot_imgspot_imgspot_imgspot_img

ਪਟਿਆਲਾ, 1 ਜਨਵਰੀ:ਦਿ ਯੰਗ ਸਟਾਰ ਵੈਲਫੇਅਰ ਕਲੱਬ ਵੱਲੋਂ ‘ਆਓ ਪਟਿਆਲਾ ਕੋ ਦੇਂ ਹਰਿਆਲੀ ਕਾ ਉਪਹਾਰ’ ਨਾਅਰੇ ਤਹਿਤ ਚਲਾਈ ਜਾ ਰਹੀ ਪੌਦੇ ਲਗਾਉਣ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਸਰਕਟ ਹਾਊਸ ਦੇ ਸਾਹਮਣੇ ਗੋਲ ਚੱਕਰ ਵਿਖੇ ਪੌਦੇ ਲਗਾਏ ਗਏ। ਇਸ ਸਮਾਗਮ ਵਿੱਚ ਮੇਅਰ ਕੁੰਦਨ ਗੋਗੀਆ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਪੌਦੇ ਲਗਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਕਲੱਬ ਦੇ ਇਸ ਕੰਮ ਦੀ ਸਲਾਘਾ ਕੀਤੀ।

ਇਸ ਮੌਕੇ ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪੌਦੇ ਮਨੁੱਖੀ ਜੀਵਨ ਲਈ ਆਕਸੀਜ਼ਨ ਦਾ ਮੁੱਖ ਸਰੋਤ ਹਨ ਤੇ ਵਾਤਾਵਰਣ ਦੀ ਸ਼ੁੱਧਤਾ ਲਈ ਇਹੋ ਜਿਹੀਆਂ ਮੁਹਿੰਮਾਂ ਬਹੁਤ ਜ਼ਰੂਰੀ ਹਨ। ਉਨ੍ਹਾਂ ਸ਼ਹਿਰ ਦੀਆਂ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਇਸ ਕਾਰਜ ਵਿਚ ਹਿੱਸਾ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਜਨਮਦਿਨ ਜਾਂ ਕਿਸੇ ਖਾਸ ਮੌਕੇ ’ਤੇ ਘੱਟੋ-ਘੱਟ ਇੱਕ ਪੌਦਾ ਲਗਾਉਣਾ ਚਾਹੀਦਾ ਹੈ, ਤਾਂ ਜੋ ਭਵਿੱਖੀ ਪੀੜ੍ਹੀ ਲਈ ਸਾਫ ਅਤੇ ਸਿਹਤਮੰਦ ਵਾਤਾਵਰਣ ਤਿਆਰ ਕੀਤਾ ਜਾ ਸਕੇ।

ਕਲੱਬ ਦੇ ਪ੍ਰਧਾਨ ਗੁਲਾਬ ਰਾਏ ਗਰਗ ਅਤੇ ਜਨਰਲ ਸਕੱਤਰ ਕੁਮਾਰ ਨੇ ਦੱਸਿਆ ਕਿ ਕਲੱਬ ਵੱਲੋਂ ਪਟਿਆਲਾ ਨੂੰ ਸੁੰਦਰ ਅਤੇ ਸਾਫ-ਸੁਥਰਾ ਬਣਾਉਣ ਦੇ ਉਦੇਸ਼ ਨਾਲ ਛਾਂਦਾਰ ਅਤੇ ਫਲਦਾਰ ਪੌਦੇ ਲਗਾਉਣ ਦਾ ਸ਼ਲਾਘਾਯੋਗ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਅਧੀਨ ਵੀਰ ਹਕੀਕਤ ਰਾਏ ਪਾਰਕ, ਪੁਰਾਣਾ ਬੱਸ ਸਟੈਂਡ, ਰੇਲਵੇ ਪੁਲਸ ਕਾਲੋਨੀ, ਰੇਲਵੇ ਸਟੇਸ਼ਨ, ਇਨਵਾਇਰਮੈਂਟ ਪਾਰਕ ਪਾਸੀ ਰੋਡ, ਐਸ. ਐਸ. ਟੀ. ਨਗਰ ਪਾਰਕ, ਐਸ. ਡੀ. ਭਵਨ ਰਾਜਪੁਰਾ ਰੋਡ ਅਤੇ ਸ੍ਰੀ ਹਨੂੰਮਾਨ ਮੰਦਿਰ ਸਮੇਤ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਕਲੱਬ ਵੱਲੋਂ ਸੈਂਕੜਿਆਂ ਪੌਦੇ ਲਗਾਏ ਜਾ ਚੁੱਕੇ ਹਨ। ਅਗਲੇ ਹਫ਼ਤਿਆਂ ਵਿੱਚ ਹੋਰ ਕਈ ਸਥਾਨਾਂ ’ਤੇ ਵੀ ਪੌਦੇ ਲਗਾਏ ਜਾਣਗੇ।

ਇਸ ਮੌਕੇ ਕਲੱਬ ਵੱਲੋਂ ਮੇਅਰ ਕੁੰਦਨ ਗੋਗੀਆ ਨੂੰ ਤੁਲਸੀ ਦਾ ਪੌਦਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਤ ਬਾਂਗਾ, ਆਰ. ਕੇ. ਗਾਂਧੀ, ਰਣਜੀਤ ਟੱਕਰ, ਅਸ਼ੋਕ ਕੁਮਾਰ, ਰਾਜਨ ਸਿੰਗਲਾ, ਮੁਕੇਸ਼ ਗੁਪਤਾ, ਪ੍ਰਵੀਨ ਬਜਾਜ, ਪਵਨ ਬਾਂਸਲ, ਗੁਰਮੀਤ ਸਿੰਘ ਨਿੱਕਾ, ਬਲਜਿੰਦਰ ਆਦਿ ਵੀ ਹਾਜ਼ਰ ਸਨ।

- Advertisement -spot_imgspot_imgspot_imgspot_img
spot_imgspot_imgspot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_imgspot_imgspot_img
Related News